• ਤੁਹਾਡਾ ਨਾਮ:
 • ਅੱਜ ਦੀ ਤਾਰੀਖ਼:
 • ਤੁਹਾਡੀ COPD (ਫੇਫੜਿਆਂ ਵਿੱਚ ਰੁਕਾਵਟ ਪਾਉਣ ਵਾਲੀ ਚਿਰਕਾਲੀ ਬਿਮਾਰੀ) ਕਿਵੇਂ ਹੈ? COPD Assessment Test™ (CAT) ਦਿਉ

  ਇਹ ਪ੍ਰਸ਼ਨਾਵਲੀ ਤੁਹਾਨੂੰ ਅਤੇ ਤੁਹਾਡੇ ਸਿਹਤ ਸੰਭਾਲ ਸੰਬੰਧੀ ਕਰਮਚਾਰੀ ਨੂੰ ਤੁਹਾਡੀ ਸਮੁੱਚੀ ਸਿਹਤ ਅਤੇ ਰੋਜ਼ਾਨਾ ਜ਼ਿੰਦਗੀ ਉਤੇ COPD (ਫੇਫੜਿਆਂ ਵਿੱਚ ਰੁਕਾਵਟ ਪਾਉਣ ਵਾਲੀ ਪੁਰਾਣੀ ਬਿਮਾਰੀ) ਦੇ ਪੈ ਰਹੇ ਪ੍ਰਭਾਵਾਂ ਨੂੰ ਮਾਪਣ ਵਿੱਚ ਮਦਦ ਕਰੇਗੀ ਤੁਹਾਡੇ ਜਵਾਬਾਂ, ਅਤੇ ਟੈਸਟ ਦੇ ਸਕੋਰ ਨੂੰ, ਤੁਹਾਡੇ ਅਤੇ ਤੁਹਾਡੀ ਸਿਹਤ ਸੰਭਾਲ ਸੰਬੰਧੀ ਕਰਮਚਾਰੀ ਵੱਲੋਂ COPD ਦੀ ਦੇਖ-ਭਾਲ ਨੂੰ ਹੋਰ ਬਿਹਤਰ ਕਰਨ ਅਤੇ ਇਲਾਜ ਤੋਂ ਵੱਧ ਤੋਂ ਵੱਧ ਫਾਇਦਾ ਲੈਣ ਲਈ ਮਦਦ ਵਾਸਤੇ ਵਰਤਿਆ ਜਾ ਸਕਦਾ ਹੈ।

  ਜੇ ਤੁਸੀਂ ਇਸ ਪ੍ਰਸ਼ਨਮਾਲਾ ਨੂੰ ਕਾਗਜ਼ ਦੇ ਉੱਪਰ ਹੱਥ ਨਾਲ ਪੂਰਾ ਕਰਨਾ ਚਾਹੋ ਤਾਂ ਕਿਰਪਾ ਕਰਕੇ ਇਥੇ ਕਲਿੱਕ ਕਰੋ ਅਤੇ ਉਸਦੇ ਬਾਅਦ ਪ੍ਰਸ਼ਨਮਾਲਾ ਨੂੰ ਪ੍ਰਿੰਟ ਕਰੋ।

  ਹੇਠਾਂ ਦਿੱਤੀ ਹਰੇਕ ਆਈਟਮ ਲਈ, ਉਸ ਖਾਨੇ ਵਿੱਚ ( X ) ਦਾ ਨਿਸ਼ਾਨ ਲਗਾਉ ਜਿਹੜਾ ਤੁਹਾਡੀ ਮੌਜੂਦਾ ਹਾਲਤ ਦਾ ਸਭ ਤੋਂ ਚੰਗੀ ਤਰ੍ਹਾਂ ਵਰਣਨ ਕਰਦਾ ਹੈ। ਯਕੀਨੀ ਬਣਾਉ ਕਿ ਹਰੇਕ ਪ੍ਰਸ਼ਨ ਲਈ ਕਿਸੇ ਇੱਕ ਉੱਤਰ ਦੀ ਹੀ ਚੋਣ ਕਰੋ।

  ਉਦਾਹਰਣ: ਮੈਂ ਬਹੁਤ ਖ਼ੁਸ਼ ਹਾਂ

  0
  X
  2
  3
  4
  5

  ਮੈਂ ਬਹੁਤ ਉਦਾਸ ਹਾਂ

  ਸਕੋਰ

  ਮੈਂ ਕਦੇ ਨਹੀਂ ਖੰਘਦਾ/ਖੰਘਦੀ

  ਮੈਂ ਹਰ ਵੇਲ਼ੇ ਖੰਘਦਾ/ਖੰਘਦੀ ਰਹਿੰਦਾ/ਰਹਿੰਦੀ ਹਾਂ

  ਮੇਰੀ ਛਾਤੀ ਵਿੱਚ ਬਿਲਕੁਲ ਵੀ ਬਲਗਮ ਨਹੀਂ ਹੈ

  ਮੇਰੀ ਛਾਤੀ ਬਲਗ਼ਮ ਨਾਲ ਪੂਰੀ ਤਰ੍ਹਾਂ ਭਰੀ ਹੋਈ ਹੈ

  ਮੇਰੀ ਛਾਤੀ ਵਿੱਚ ਬਿਲਕੁਲ ਵੀ ਜਕੜਨ ਮਹਿਸੂਸ ਨਹੀਂ ਹੁੰਦੀ

  ਮੇਰੀ ਛਾਤੀ ਵਿੱਚ ਬਹੁਤ ਜਕੜਨ ਮਹਿਸੂਸ ਹੁੰਦੀ ਹੈ

  ਜਦੋਂ ਮੈਂ ਪਹਾੜੀ ਉਤੇ ਜਾਂ ਪੌੜੀਆਂ ਚੜ੍ਹਦਾ/ਚੜ੍ਹਦੀ ਹਾਂ ਤਾਂ ਮੇਰਾ ਸਾਹ ਨਹੀਂ ਉੱਖੜਦਾ ਹੈ

  ਜਦੋਂ ਮੈਂ ਪਹਾੜੀ ਉਤੇ ਜਾਂ ਪੌੜੀਆਂ ਚੜ੍ਹਦਾ/ਚੜ੍ਹਦੀ ਹਾਂ ਤਾਂ ਮੇਰਾ ਸਾਹ ਬਹੁਤ ਉੱਖੜਦਾ ਹੈ

  ਮੈਂ ਘਰ ਵਿੱਚ ਕੋਈ ਵੀ ਕੰਮ-ਕਾਜ ਕਰਨ ਵਿੱਚ ਸੀਮਿਤ ਨਹੀਂ ਹਾਂ

  ਮੈਂ ਘਰ ਵਿੱਚ ਕੰਮ-ਕਾਜ ਕਰਨ ਵਿੱਚ ਬਹੁਤ ਸੀਮਿਤ ਹਾਂ

  ਆਪਣੇ ਫੇਫੜਿਆਂ ਦੀ ਦਸ਼ਾ ਦੇ ਬਾਵਜੂਦ ਮੈਂ ਆਪਣੇ ਘਰ ਤੋਂ ਬਾਹਰ ਜਾਂਦਿਆਂ ਆਤਮ ਵਿਸ਼ਵਾਸੀ ਹੁੰਦਾ/ਹੁੰਦੀ ਹਾਂ

  ਆਪਣੇ ਫੇਫੜਿਆਂ ਦੀ ਦਸ਼ਾ ਕਾਰਨ ਮੈਂ ਘਰ ਤੋਂ ਬਾਹਰ ਜਾਂਦਿਆਂ ਬਿਲਕੁਲ ਵੀ ਆਤਮ ਵਿਸ਼ਵਾਸੀ ਨਹੀਂ ਹੁੰਦਾ/ਹੁੰਦੀ ਹਾਂ

  ਮੈਂ ਘੂਕ ਨੀਂਦ ਸੌਂਦਾ/ਸੌਂਦੀ ਹਾਂ

  ਆਪਣੇ ਫੇਫੜਿਆਂ ਦੀ ਦਸ਼ਾ ਕਾਰਨ ਮੈਨੂੰ ਘੂਕ ਨੀਂਦ ਨਹੀਂ ਆਉਂਦੀ ਹੈ

  ਮੇਰੇ ਵਿੱਚ ਬਹੁਤ ਜ਼ਿਆਦਾ ਹਿੰਮਤ ਹੈ

  ਮੇਰੇ ਵਿੱਚ ਬਿਲਕੁਲ ਵੀ ਹਿੰਮਤ ਨਹੀਂ ਹੈ

  COPD ਮੁਲਾਂਕਣ ਟੈਸਟ GSK ਦੁਆਰਾ ਸਮਰਥਿਤ COPD ਵਿੱਚ ਅੰਤਰਰਾਸ਼ਟਰੀ ਮਾਹਰਾਂ ਦੇ ਇੱਕ ਬਹੁ-ਅਨੁਸ਼ਾਸਨੀ ਸਮੂਹ ਦੇ ਦੁਆਰਾ ਤਿਆਰ ਕੀਤਾ ਗਿਆ ਸੀ। COPD ਮੁਲਾਂਕਣ ਟੈਸਟ ਦੇ ਸੰਬੰਧ ਵਿੱਚ GSK ਗਤੀਵਿਧੀਆਂ ਦੀ ਨਿਗਰਾਨੀ ਇੱਕ ਪ੍ਰਬੰਧਨ ਬੋਰਡ ਦੁਆਰਾ ਕੀਤੀ ਜਾਂਦੀ ਹੈ ਜਿਸ ਵਿੱਚ ਸੁਤੰਤਰ ਬਾਹਰੀ ਮਾਹਰ ਸ਼ਾਮਲ ਹੁੰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਬੋਰਡ ਦਾ ਮੁਖੀ ਹੁੰਦਾ ਹੈ।

  CAT, COPD ਮੁਲਾਂਕਣ ਟੈਸਟ ਅਤੇ CAT ਲੋਗੋ, ਕੰਪਨੀਆਂ ਦੇ GSK ਸਮੂਹ ਦੇ ਟ੍ਰੇਡਮਾਰਕ ਹਨ। ©2009 GSK. ਸਭ ਹੱਕ ਰਾਖਵੇਂ ਹਨ।

  ਗਲਤੀ।

  ਆਪਣਾ ਸਕੋਰ ਚੈਕ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਟੈਸਟ ਦੇ ਸਾਰੇ ਸਵਾਲ ਪੂਰੇ ਕਰੋ।

  For optimal viewing, please rotate your mobile device's screen orientation to landscape.